Store

0

Store

ਖਾੜਕੂ ਲਹਿਰਾਂ ਦੇ ਅੰਗ-ਸੰਗ - ਅਜਮੇਰ ਸਿੰਘ | Kharku Leharan De Ang-Sang - PRE ORDER

00023
£14.99
In stock
1
Product Details

LIMITED STOCK! - COMING JUNE 2024 - PRE ORDER TODAY

ਖਾੜਕੂ ਲਹਿਰਾਂ ਦੇ ਅੰਗ-ਸੰਗ - ਅਜਮੇਰ ਸਿੰਘ

ਖਾੜਕੂ ਲਹਿਰਾਂ ਦੇ ਅੰਗ-ਸੰਗ ਕਿਤਾਬ ਸਿੱਖ ਰਾਜਨੀਤਕ ਵਿਸ਼ਲੇਸ਼ਕ ਤੇ ਲੇਖਕ ਭਾਈ ਅਜਮੇਰ ਸਿੰਘ ਵਲੋਂ ਲਿਖੀ ਗਈ ਹੈ। ਇਹ ਰਾਜਸੀ ਆਤਮ-ਕਥਾ ਸਿੱਖ ਸੰਸਕਾਰਾਂ ਵਿਚ ਪਲੇ ਉਸ ਨੌਜਵਾਨ ਦੀ ਹੈ, ਜੋ ਨਿਆਇ-ਯੁਕਤ ਸਮਾਜ ਦੀ ਸਥਾਪਨਾ ਲਈ ਆਪਣੀ ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਨਕਸਲੀ ਲਹਿਰ ਵਿਚ ਸਰਗਰਮ ਰਿਹਾ ਅਤੇ 1984 ਦੇ ਸਾਕੇ ਉਪਰੰਤ ਖਾੜਕੂ ਲਹਿਰ ਨਾਲ ਜੁੜ ਗਿਆ । ਪੰਜਾਬ ਵਿਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ, ਵਿਚਾਰਧਾਰਕ ਆਧਾਰਾਂ ਅਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਉਂ ਨਿਹਾਰਦਾ ਰਿਹਾ । ਇਨ੍ਹਾਂ ਲਹਿਰਾਂ ਵਿਚ ਸਰਗਰਮ ਰਹਿਣ ਕਰਕੇ ਲੇਖਕ ਇਸ ਪੁਸਤਕ ਵਿਚ ਕਸ਼ੀਦੇ ਹੋਏ ਅਨੁਭਵ ਰਾਹੀਂ ਇਤਿਹਾਸਕ ਘਟਨਾਵਾਂ ਦਾ ਸਜੀਵ ਚਿਤ੍ਰਣ ਪੇਸ਼ ਕਰਦਾ ਹੈ ਅਤੇ ਇਨ੍ਹਾਂ ਲਹਿਰਾਂ ਦੇ ਕੱਚ-ਸੱਚ ਨੂੰ ਵੀ ਉਘਾੜਦਾ ਹੈ । ਇਸ ਤਰ੍ਹਾਂ ਇਹ ਪਿਛਲੀ ਅੱਧੀ ਸਦੀ ਦੇ ਪੰਜਾਬ ਦੇ ਇਤਿਹਾਸ ਬਾਰੇ ਪਰਮਾਣਿਕ ਦਸਤਾਵੇਜ਼ ਹੈ, ਜਿਸ ਵਿੱਚੋਂ ਇਨ੍ਹਾਂ ਲਹਿਰਾਂ ਦੀਆਂ ਪ੍ਰਾਪਤੀਆਂ/ਖ਼ਾਮੀਆਂ ਬਾਰੇ ਭਰੋਸੇਯੋਗ ਸੂਝ-ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ।
This book is an autobiographical account of the author's close proximity to, and active participation in, militant movements.
Sardar Ajmer Singh is a Sikh political analyst and author but in this book he recounts his life as a young man who left his studies midway to establish a just society by joining the Naxalite movement, and later his association with the Khalistan militant movement after 1984.
As an active member of these movements, the author presents a vivid and first hand account of the historical events. Through his experiences he narrates the raw truth of these movements. This book is an authentic resource about the history of Punjab in the last half century.

Publication Date | January 2024 Pages - 544 Dimensions | 152 x 228mm
Script | Gurmukhi Panjabi
ISBN | 8172056901
Save this product for later
Share by: